Album #1 ANJHEY AASHIQ releasing soon

⬇️ INTRODUCTION ⬇️

ਪਿਛਲੇ 10 ਸਾਲਾਂ ਤੋਂ ਗੀਤਕਾਰੀ ਦਾ ਪੱਲਾ ਫੜ ਕੇ ਇੱਕ ਐਸੇ ਰਾਹ ਉੱਤੇ ਤੁਰਿਆ ਹੋਇਆ ਹਾਂ ਜੀਹਦੀ ਮੰਜ਼ਿਲ ਕੋਈ ਨਹੀਂ ਪਰ ਮੁਕਾਮ ਬਥੇਰੇ ਨੇ। ਪਹਿਲੇ 5 ਸਾਲ ਖੜਗਪੁਰ ਦੀ ਧਰਤੀ ਲੇਖੇ ਲਾਏ। ਰਾਤ ਬਰਾਤੇ ਚਾਰ ਦੀਵਾਰੀ ਵਿੱਚ ਕੱਲੇ ਰਹਿਣਾ ਸਿੱਖਿਆ, ਬੜਾ ਕੁੱਝ ਮਹਿਸੂਸ ਕੀਤਾ, ਲਿਖਿਆ, ਤੇ ਦਿਲ ਦੀਆਂ ਸਿਸਕੀਆਂ ਨੂੰ ਤਰਜ਼ਾਂ ਦਿੱਤੀਆਂ। ਨਵੀਆਂ ਤਰਜ਼ਾਂ ਦੀ ਲੋਰ ਐਸੀ ਹੋਣੀ ਕੇ ਉਸ ਲੋਰ ਵਿੱਚ ਹੀ ਗਵਾਚੇ ਰਹਿਣਾ, ਇਹ ਸੋਚ ਕੇ, ਕੀ ਪਤਾ ਕਿਸੇ ਧੁਨ ਨੂੰ ਕੋਈ ਖ਼ਿਆਲ ਹੀ ਲੱਭ ਜਾਵੇ। ਹੌਲ਼ੀ ਹੌਲ਼ੀ ਖ਼ਿਆਲ ਗੀਤ ਬਣ ਗਏ, ਤੇ ਗੀਤ ਗਹਿਣੇ। ਖ਼ੁਵਾਬ ਐਨਾ ਸੀ ਕੇ ਕਿਸੇ ਦਿਨ ਇਸ ਸਰਮਾਏ ਨੂੰ ਕੋਈ ਮੁਕਾਮ ਦਿਊਂਗਾ। ਅੱਜ ਨਹੀਂ ਤਾਂ ਕੱਲ੍ਹ, ਮੇਰੀ ਹੱਡ ਬੀਤੀ, ਮੇਰਾ ਸਫ਼ਰ ਜੱਗ ਜਾਹਿਰ ਹੋਣਗੇ। ਤਰੀਕ 02-02-2014, ਆਪਣੇ ਆਪ ਨੂੰ ਚੁਣੌਤੀ ਦਿੱਤੀ ਕੇ ਚੱਲ 02-02-2020 ਤੱਕ ਕੁੱਝ ਕਰ ਕੇ ਦਿਖਾ। ਰੱਬ ਨੇ ਸਬਰ ਬਥੇਰਾ ਅਜ਼ਮਾਇਆ ਪਰ ਆਖ਼ਿਰ ਸੁਣ ਹੀ ਲਈ। ਏਸ ਕਦਰ ਬਾਂਹ ਫੜੀ ਕੇ ਓਸ ਤੋਂ ਇੱਕ ਸਾਲ ਪਹਿਲਾਂ ਹੀ, 02-02-2019 ਨੂੰ ਪਹਿਲਾ ਗੀਤ ਰਿਲੀਜ਼ ਹੋਇਆ। ਹੁਣ ਓਸ ਤੋਂ ਤਕਰੀਬਨ 3 ਸਾਲ ਬਾਅਦ, ਪਹਿਲੀ ਐਲਬਮ: ਅਣਝੇ ਆਸ਼ਿਕ ਪੇਸ਼ ਕਰਨ ਜਾ ਰਿਹਾ ਹਾਂ। ਮੇਰੀ ਟੀਮ, ਮੈਨੂੰ ਚਾਹੁਣ ਵਾਲੇ, ਤੇ ਜੋ ਜੋ ਵੀ ਇਸ ਐਲਬਮ ਦਾ ਹਿੱਸਾ ਨੇ, ਸਭ ਨੂੰ ਮੁਬਾਰਕਬਾਦ। ✅Ticking off another personal milestone.
#AnjheyAashiq #TannBadwal
 

Comments

Popular Posts