HOPE - Tann Badwal (Lyrics)

Lyrics of HOPE by Tann Badwal

ਕਿ ਤੂੰ ਜਹਾਂ ਤੋਂ ਹੱਟ ਕੇ ਖੜ੍ਹੇਂਗੀ ਤੇਤੋਂ ਤਾਂ ਹੈਗੀ ਆ Hope ਨੀ
ਕਿ ਤੂੰ ਦਗ਼ੇ ਕੋਲੋਂ ਦੂਰੀ ਕਰੇਂਗੀ ਮੈਂ ਤੇਰੀ ਮੰਨਦਾ ਆਂ ਸੋਚ ਨੀ
ਮੇਰੇ ਹੱਥਾਂ ਤੇ ਲੈਨਾਂ ਨੇ ਹੁਣ ਕਹਿੰਦੀਆਂ ਨੀ ਨਾ ਪਾਣੀ ਸਾਡੇ ਤੇ ਹੋਰ ਲਗਾ
ਮੇਰੇ ਮੱਥੇ ਤੇ ਤੇੜਾਂ ਨੀ ਦਿਸਦੀਆਂ ਮੈਨੂੰ ਕੀ ਹੋਰ ਹੋਣਾ ਅਚੰਭਾ ਬੜਾ
ਜਲਦੀ ਸੁਬ੍ਹਾ ਤੇ ਸੂਰਜ ਚੜ੍ਹਾ ਦੇ ਮੈਂ ਰਾਤਾਂ ਦਿੱਤੀਆਂ ਨੇ ਰੋਕ ਨੀ

ਉੱਦਾਂ ਤਾਂ ਤੇਰਾ, ਤੇਰਾ ਤੇ ਮੇਰਾ, ਹਾਲੇ ਉਹ ਕੱਲ੍ਹ ਦਾ ਈ ਹੈਗਾ ਆ ਪਿਆਰ
ਪਰ ਤੂੰ ਜਦੋਂ ਵੀ ਮਿਲਦੀ ਏਂ ਮੈਨੂੰ ਲੱਗਦਾ ਏ ਵਰ੍ਹਿਆਂ ਦੀ ਮੁੱਕ ਜਾਣੀ ਭਾਲ
ਘਰ ਪਹੁੰਚ ਕੇ ਜੇ ਦੱਸਦਾ ਨੀ ਤੈਨੂੰ ਬਹਿ ਜਾਏਂ ਜਗਾ ਕੇ ਫੇ ਜੋਤ ਨੀ  
ਕਿ ਤੂੰ ਜਹਾਂ ਤੋਂ ਹੱਟ ਕੇ ਖੜ੍ਹੇਂਗੀ ਤੇਤੋਂ ਤਾਂ ਹੈਗੀ ਆ Hope ਨੀ

ਨਹੀਂ ਬੋਝ ਤੇਰੇ ਤੇ ਮੈਂ ਕੋਈ ਪਾਉਣਾ ਜੋੜੂੰਗੀ ਦੋਹਾਂ ਦੇ ਵੇ ਵਾਸਤੇ
ਆਹਨੀ ਏਂ ਮੈਨੂੰ ਇਸ ਬਾਰ ਯਾਰਾ ਜਲਦੀ ਤੋਂ ਜਲਦੀ ਕਰੂੰ ਰਾਬਤੇ
ਤੂੰ ਮਾਣ ਤਨ ਦਾ ਤਨ ਆਪ ਮੰਨਦਾ ਕਹਿੰਦੇ ਤਾਂ ਕਹਿ ਲੈਣ ਲੋਕ ਨੀ
ਕਿ ਤੂੰ ਦਗ਼ੇ ਕੋਲੋਂ ਦੂਰੀ ਕਰੇਂਗੀ ਮੈਂ ਤੇਰੀ ਮੰਨਦਾ ਆਂ ਸੋਚ ਨੀ
ਮੇਰੇ ਹੱਥਾਂ ਤੇ ਲੈਨਾਂ ਨੇ ਹੁਣ ਕਹਿੰਦੀਆਂ ਨੀ ਨਾ ਪਾਣੀ ਸਾਡੇ ਤੇ ਹੋਰ ਲਗਾ
ਮੇਰੇ ਮੱਥੇ ਤੇ ਤੇੜਾਂ ਨੀ ਦਿਸਦੀਆਂ ਮੈਨੂੰ ਕੀ ਹੋਰ ਹੋਣਾ ਅਚੰਭਾ ਬੜਾ
ਜਲਦੀ ਸੁਬ੍ਹਾ ਤੇ ਸੂਰਜ ਚੜ੍ਹਾ ਦੇ ਮੈਂ ਰਾਤਾਂ ਦਿੱਤੀਆਂ ਨੇ ਰੋਕ ਨੀ
ਕਿ ਤੂੰ ਜਹਾਂ ਤੋਂ ਹੱਟ ਕੇ ਖੜ੍ਹੇਂਗੀ ਤੇਤੋਂ ਤਾਂ ਹੈਗੀ ਆ Hope ਨੀ

ਤੂੰ ਮੇਰੀ, ਤੂੰ ਹੀ ਤਾਂ, Hope ਨੀ   

Comments

Popular Posts